ਸਿਡਨੀ, 6 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)-ਪੱਛਮੀ ਸਿਡਨੀ ਦੇ ਇਲਾਕੇ ਪੈਰਾਮੈਂਟਾ ਦੀ ਅਦਾਲਤ ਨੇ ਵਿਸ਼ਾਲ ਜੂਦ ਨੂੰ 12 ਮਹੀਨੇ ਦੀ ਸ ਜਾ ਸੁਣਾਂ ਹੈ, ਜਿਸ ਵਿਚ 6 ਮਹੀਨੇ ਤੱਕ ਜ਼ਮਾਨਤ ਵੀ ਨਹੀਂ ਹੋ ਸਕਦੀ |
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਸਿਡਨੀ ‘ਚ ਹੋਏ ਪ੍ਰਦਰਸ਼ਨ ਦੌਰਾਨ ਹੋਈਆਂ ਕਈ ਹਿੰ ਸ ਕ ਵਾਰਦਾਤਾਂ ਵਿਚ ਵਿਸ਼ਾਲ ਅਤੇ ਉਸ ਦੇ ਸਾਥੀਆਂ ‘ਤੇ ਦੋਸ਼ ਲੱਗੇ ਸਨ, ਜਿੱਥੇ ਉਨ੍ਹਾਂ ‘ਕਿਸਾਨ ਦੀ ਹਮਾਇਤ’ ਵਿਚ ਲੱਗੇ ਸਟਿੱਕਰ ਵਾਲੀਆਂ ਕਾਰਾਂ ਨੂੰ ਨੁਕਸਾਨ ਪਹੁੰਚਾਇਆ ਸੀ, ਉੱਥੇ ਇਕ ਸਿੱਖ ਨੌਜਵਾਨ ‘ਤੇ ਹ ਮ ਲਾ ਵੀ ਕੀਤਾ ਸੀ |
ਅਦਾਲਤ ਵਲੋਂ 1 ਸਾਲ ਦੀ ਸ ਜ਼ਾ ਸੁਣਾਈ ਗਈ ਹੈ | ਗੌਰਤਲਬ ਹੈ ਕਿ ਭਾਜਪਾ ਦੇ ਆਈ.ਟੀ.ਸੈੱਲ ਨੇ ਇਕ ਲਹਿਰ ਚਲਾ ਕੇ ਵਿਸਾਲ ਜੂਦ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕਰਦਿਆਂ ਇਸ ਨੂੰ ਤਿਰੰਗਾ ਰੱਖਿਅਕ ਕਿਹਾ ਸੀ | ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਿੱਖ ‘ਤੇ ਹ ਮ ਲਾ ਕਰਨ ਵਾਲੇ ਇਸ ਹ ਮ ਲਾ ਵ ਰ ਦੇ ਹੱਕ ਵਿਚ ਬਿਆਨ ਵੀ ਜਾਰੀ ਕੀਤੇ ਸਨ |
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਿਸ਼ਾਲ ਜੂਦ ਦਾ ਆਸਟ੍ਰੇਲੀਆਈ ਵੀਜ਼ਾ ਵੀ ਖਤਮ ਹੋ ਚੁੱਕਾ ਹੈ ਅਤੇ ਹੋ ਸਕਦਾ ਹੈ ਕਿ ਸਜ਼ਾ ਕੱਟਣ ਤੋਂ ਬਾਅਦ ਉਸ ਨੂੰ ਭਾਰਤ ਡਿਪੋਰਟ ਕੀਤਾ ਜਾਵੇਗਾ |