ਪਠਾਨਕੋਟ 11 ਸਤੰਬਰ ( ਸੁਖਵਿੰਦਰ ਜੰਡੀਰ) -ਪੰਜਾਬ ਨੂੰ ਜੇ ਐਂਡ ਕੇ ਨਾਲ ਜੋੜਨ ਵਾਲਾ ਅਟਲ ਸੇਤੂ ਪੁਲ (ਬਸੋਲੀ ਪੁਲ )- ਤੇ ਤੈਨਾਤ ਏ ਐੱਸ ਆਈ ਵਿਕਟਰ ਮਸੀਹ ਨਾਲ ਉਸ ਸਮੇਂ ਇਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਆਪਣੀ ਹੀ ਸਰਵਿਸ ਰਾਈਫਲ ਦੀ ਗੋਲੀ ਲੱਗਣ ਨਾਲ ਉਸਦੀ ਮੌਤ ਹੋ ਗਈ ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਵਿਕਟਰ ਮਸੀਹ ਵਾਸੀ ਧਾਰੀਵਾਲ ਨੌਸ਼ਹਿਰਾ ਮੱਝਾ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਵਿਕਟਰ ਮਸੀਹ ਆਪਣੀ ਸਰਵਿਸ ਰਾਈਫਲ ਨੂੰ ਸਾਫ ਕਰ ਰਿਹਾ ਸੀ ਕਿ ਅਚਾਨਕ ਟ੍ਰੇਗਰ ਦੇ ਦੱਬੇ ਜਾਣ ਨਾਲ ਗੋਲੀ ਚੱਲ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ