ਪਠਾਨਕੋਟ 11 ਸਤੰਬਰ ( ਸੁਖਵਿੰਦਰ ਜੰਡੀਰ )-ਪਠਾਨਕੋਟ ਵਿਚ ਇਕ 25 ਸਾਲਾ ਕਲਯੁਗੀ ਨੌਜਵਾਨ ਵੱਲੋਂ ਆਪਣੀ ਹੀ ਮਾਂ ਦਾ ਕਤਲ ਕਰ ਦੇਣ ਵਾਲਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਉੱਤੇ ਥਾਣਾ ਡਿਵੀਜ਼ਨ ਨੰਬਰ 1 ਵੱਲੋਂ ਮਾਮਲਾ ਦਰਜ ਕੀਤਾ ਗਿਆ ਜਾਣਕਾਰੀ ਵਿਚ ਥਾਣਾ ਮੁਖੀ ਨੇ ਦੱਸਿਆ ਕਿ ਰਾਹੁਲ ਵਾਸੀ ਸੁਰਾਹੀ ਮੁਹੱਲੇ ਦੇ ਬਿਆਨਾਂ ਦੇ ਆਧਾਰ ਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਮੁਦਈ ਨੇ ਦੱਸਿਆ ਕਿ ਮੈ ਰਾਤ ਕਰਿਬ 2:45 ਵਕਤ ਹੋਵੇਗਾ ਆਪਣੇ ਘਰ ਵਿੱਚ ਆਪਣੇ ਪਰਿਵਾਰ ਨਾਲ ਸੁੱਤਾ ਪਿਆ ਸੀ ਕੀ ਅਚਾਨਕ ਸਾਡੀ ਬਾਲਕਨੀ ਵਿਚ ਆਵਾਜ਼ ਆਈ ਜਦੋਂ ਮੈ ਉੱਠ ਕੇ ਦੇਖਿਆ ਕਿ ਮੇਰੇ ਤਾਏ ਦਾ ਲੜਕਾ ਜੋ ਸਾਡੇ ਨਾਲ ਵਾਲੇ ਕਮਰੇ ਵਿਚ ਰਹਿੰਦਾ ਹੈ ਜਿਸ ਨੇ ਆਪਣੇ ਹੱਥ ਵਿੱਚ ਕੈਂਚੀ ਫੜੀ ਹੋਈ ਸੀ ਜਿਸਦੇ ਹੱਥਾਂ ਤੇ ਖੂਨ ਲੱਗਾ ਹੋਇਆ ਸੀ ਤੇ ਮੇਰੀ ਤਾਈ ਕੈਲਾਸ਼ ਰਾਣੀ ਜੋ ਕਮਰੇ ਵਿੱਚ ਫਰਸ਼ ਤੇ ਡਿੱਗੀ ਪਈ ਸੀ ਤੇ ਖੂਨ ਨਾਲ ਲੱਥਪੱਥ ਸੀ ਮੁਦਈ ਨੇ ਦੱਸਿਆ ਕਿ ਇਹ ਸਭ ਦੇਖ ਮੈਂ ਘਬਰਾ ਕੇ ਰੌਲਾ ਪਾਇਆ ਤਾਂ ਮੇਰਾ ਪਰਿਵਾਰ ਇਕੱਠਾ ਹੋ ਗਿਆ ਤੇ ਸਾਨੂੰ ਵੇਖ ਕੇ ਮੇਰੇ ਤਾਏ ਦਾ ਲੜਕਾ ਸਾਹਿਲ ਕੈਂਚੀ ਮੌਕੇ ਤੇ ਸੁੱਟ ਕੇ ਪਿਛਲੇ ਪਾਸੇ ਆਰਮੀ ਏਰੀਏ ਨੂੰ ਛਾਲ ਮਾਰ ਕੇ ਦੌੜ ਗਿਆ ਮੁਦਈ ਨੇ ਦੱਸਿਆ ਕਿ ਮੈਂ ਆਪਣੀ ਤਾਈ ਨੂੰ ਦੇਖਿਆ ਜਿਸ ਦੇ 8-10 ਤੇਜ਼ ਹਥਿਆਰ ਨਾਲ ਸੱਟਾਂ ਲੱਗੀਆਂ ਸੀ ਤੇ ਮੇਰੀ ਤਾਈ ਦੀ ਮੌਕੇ ਤੇ ਮੌਤ ਹੋ ਚੁੱਕੀ ਸੀ ਮੁੱਦੇਈ ਨੇ ਦੱਸਿਆ ਕਿ ਜਦੋਂ ਉਸ ਦੇ ਤਾਏ ਦੇ ਲੜਕੇ ਨੇ ਭੱਜਣ ਲਈ ਆਰਮੀ ਏਰੀਏ ਚ ਛਾਲ ਮਾਰੀ ਤਾਂ ਉਹ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ ਦਾਖ਼ਲ ਕਰਵਾਇਆ ਗਿਆ ਉਸ ਨੇ ਦੱਸਿਆ ਕਿ ਮੇਰੇ ਤਾਏ ਦਾ ਲੜਕਾ ਨਸ਼ਾ ਕਰਨ ਦਾ ਆਦੀ ਹੈ ਜਿਸ ਦੇ ਬਿਆਨਾਂ ਦੇ ਆਧਾਰ ਤੇ ਪੁਲੀਸ ਨੇ ਮੁਕੱਦਮਾ ਰਜਿਸਟਰ ਕਰ ਲਿਆ ਹੈ