ਭੋਗਪੁਰ 17 ਸਤੰਬਰ (ਸੁਖਵਿੰਦਰ ਜੰਡੀਰ) ਬਲਾਕ ਦੇ ਵੱਖ ਵੱਖ ਪਿੰਡਾਂ ਮੁਚਰੋਵਾਲ , ਘੋੜਾ ਵਾਹੀ , ਸਦਾ ਚੱਕ ਆਸ ਪਾਸ ਦੇ ਪਿੰਡਾਂ ਵਿਚ ਪਿਛਲੇ 11ਦਿਨਾਂ ਤੋਂ ਟਿਊਬਵੈਲਾਂ ਦੀਆਂ ਤਾਰਾਂ ਚੋਰੀ ਕਰਨ ਵਾਲੇ ਗਰੋਹ ਦੇ 3 ਚੋਰਾਂ ਅਤੇ 1 ਕਬਾੜੀਏ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ, ਪਿੰਡ ਚੱਕ ਝੰਡੂ ਦੇ ਪੀਡ਼ਤ ਕਿਸਾਨ ਸਰਬਜੀਤ ਸਿੰਘ ਨੇ ਦੱਸਿਆ ਕਿ 5 ਸਤੰਬਰ ਨੂੰ ਟਿਊਬਵੈੱਲ ਦਾ ਦਰਵਾਜ਼ਾ ਤੋੜ ਕੇ 3 ਫੇਸ ਦੀ ਤਾਰ ਚੋਰੀ ਹੋ ਗਈ ਸੀ ਤੇ ਇਸ ਰਾਤ ਸੰਦੀਪ ਸਿੰਘ ਵਾਸੀ ਘੋੜੇਵਾਹੀ ਦੀ ਵੀ ਤਾਰ ਚੋਰੀ ਕੀਤੀ ਗਈ ਥ੍ਰੀ ਫੇਸ ਤਾਰ ਦੁਬਾਰਾ ਮੋਟਰ ਨੂੰ ਚਲਾਉਣ ਲਈ ਪਾਈ ਗਈ ਤਾਂ 9 ਸਤੰਬਰ ਦੀ ਰਾਤ ਫਿਰ 2 ਮੋਟਰਾਂ ਦੀਆਂ ਤਾਰਾਂ ਜੋ ਕਿ ਕਰਮਜੀਤ ਸਿੰਘ ਵਾਸੀ ਮੁਚਰੋਵਾਲ ਸੁਖਵਿੰਦਰ ਸਿੰਘ ਘੋੜਾਵਾਹੀ ਦੀਆਂ ਮੋਟਰਾਂ ਦੀਆਂ ਤਾਰਾਂ ਵੀ ਚੋਰੀ ਕਰ ਲਈਆਂ ਸਨ, ਲਗਾਤਾਰ 11 ਦਿਨ ਕਿਸਾਨਾਂ ਨੇ ਚੋਰਾਂ ਦਾ ਪਿੱਛਾ ਕਰਦਿਆਂ ਹੋਇਆਂ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਗਈ ।ਇਸ ਆਧਾਰ ਤੇ ਪੁਲਿਸ ਨੇ ਵੱਖ ਵੱਖ ਮੋਟਰਾਂ ਤੇ ਤਾਰਾਂ ਚੋਰੀ ਕਰਨ ਵਾਲੇ ਰਾਜਿੰਦਰ ਕੁਮਾਰ ,ਸੰਜੇ ਕੁਮਾਰ ਤੇ ਕਿਸ਼ਨ ਲਾਲ ਨਿਵਾਸੀ ਮੁਚਰੋਵਾਲ ਥਾਣਾ ਪਚਰੰਗਾ ਨੂੰ ਗ੍ਰਿਫਤਾਰ ਕੀਤਾ ਗਿਆ ।ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਤਾਰਾਂ ਚੋਰੀ ਕਰ ਕੇ ਤੇ ਲਾਹਦੜਾ ਅੱਡੇ ਤੇ ਕਬਾੜ ਦਾ ਕੰਮ ਕਰਦੇ ਬਲਵੀਰ ਕੁਮਾਰ ਵਾਸੀ ਘੋੜਾ ਵਾਹੀ ਨੂੰ ਵੇਚਦੇ ਸਨ। ਪੁਲਿਸ ਨੇ ਜਦੋਂ ਬਲਵੀਰ ਕੁਮਾਰ ਦੀ ਦੁਕਾਨ ਦੀ ਤਲਾਸ਼ੀ ਲਈ ਤਾਂ ਉਥੋਂ ਤਾਰਾਂ ਦੇ ਟੋਟੇ ਤੇ ਤਾਰਾਂ ਚੋਂ ਕੱਢਿਆ ਤਾਂਬਾ ਬਰਾਮਦ ਕੀਤਾ । ਥਾਣਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ 3 ਚੋਰ ਅਤੇ ਚੋਰੀ ਦਾ ਸਾਮਾਨ ਲੈਣ ਵਾਲੇ ਕਬਾੜੀਏ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਹੈ