ਵਿਧਾਇਕ ਖਹਿਰਾ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਚੈੱਕ ਵੰਡੇ

16

ਬੇਗੋਵਾਲ,17ਸਤੰਬਰ(ਨਜ਼ਰਾਨਾ ਨਿਊਜ਼ ਨੈੱਟਵਰਕ)ਹਲਕਾ ਭੁਲੱੱਥ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਹਲਕੇ ਵਿਚ ਕੋਈ ਵੀ ਸੜਕ ਕੱਚੀ ਨਹੀ ਰਹੇਗੀ। ਇਹ ਪ੍ਗਟਾਵਾ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਸੀਕਰੀ ਵਿਖੇ 10 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈਕ ਵੰਡਣ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ। ਇਸ ਮੌਕੇ ਪਿੰਡ ਅਕਬਰਪੁਰ, ਈਨੋਵਾਲ, ਨੌਰੰਗਪੁਰ, ਸਰੂਪਵਾਲ, ਦੋਲੋਵਾਲ, ਫਤਿਹਗੜ, ਮਿਆਣੀ ਭੱਗੂਪੁਰੀਆਂ, ਮੰਡਕੁਲਾ ਅਤੇ ਸੀਕਰੀ ਦੇ ਪੰਚਾਇਤਾ ਨੂੰ ਪਿੰਡਾ ਦੇ ਵਿਕਾਸ ਲਈ ਚੈਕ ਦਿੱਤੇ ਗਏ। ਉਹਨਾਂ ਦੱਸਿਆ ਕਿ ਮਾਰਕੀਟ ਕਮੇਟੀ ਭੁਲੱੱਥ ਤੇ ਢਿਲਵਾਂ ਅਧੀਨ 10 ਕਰੋੜ ਦੀ ਲਾਗਤ ਨਾਲ 37.53 ਕਿਲੋਮੀਟਰ ਕੱਚੇ ਰਸਤਿਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਇਹਨਾ ਵਿਚ ਕੁਝ ਪਿੰਡਾਂ ਦੇ ਲਿੰਕ ਰਸਤੇ, ਡੇਰਿਆਂ, ਧਾਰਮਿਕ ਸਥਾਨਾਂ ਦੀਆਂ ਸੜਕਾਂ ਸ਼ਾਮਲ ਹਨ। ਇਸ ਮੌਕੇ ਉਹਨਾਂ ਦੱਸਿਆ ਕਿ ਜਲਦੀ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ 100 ਕਰੋੜ ਵੰਡੇ ਜਾਣਗੇ। 20 ਕਰੋੜ ਦੀ ਲਾਗਤ ਨਾਲ ਧੁੱਸੀ ਬੰਨ ਤੇ ਪੱਕੀ ਸੜਕ ਲਈ ਟੈਂਡਰ ਜਾਰੀ ਹੋ ਰਹੇ ਹਨ। ਭੀਖੇ ਸ਼ਾਹ ਅਵਾਨ ਤੇ ਬੱਸੀ ਨੂੰ ਜੋੜਦਾ ਵੇਈ ਤੇ ਪੁਲ ਬਣੇਗਾ। 50 ਲੱਖ ਦੀ ਲਾਗਤ ਨਾਲ ਕਪੂਰਥਲਾ ਹੁਸ਼ਿਆਰਪੁਰ ਹੱਦ ਤੇ ਬਾਬਾ ਮੱਖਣ ਸ਼ਾਹ ਲੁਬਾਣਾ ਯਾਦਗਾਰੀ ਗੇਟ ਬਣਾਇਆ ਜਾਵੇਗਾ। ਅਗਲੇ 4 ਮਹੀਨੇ ਹਲਕਾ ਭੁਲੱੱਥ ਦੇ ਵਿਕਾਸ ਕਾਰਜਾਂ ਨੂੰ ਸਮਰਪਿਤ ਹੋਣਗੇ। ਇਸ ਮੌਕੇ ਰਛਪਾਲ ਸਿੰਘ ਬੱਚਾਜੀਵੀ ਚੇਅਰਮੈਨ ਮਾਰਕੀਟ ਕਮੇਟੀ ਭੁਲੱਥ, ਸਤਵੰਤਪੀ੍ਤ ਸਿੰਘ ਸਰਪੰਚ ਸੀਕਰੀ, ਸੁਖਦੇਵ ਰਾਜ ਜੰਗੀ, ਅਵਤਾਰ ਸਿੰਘ ਵਾਲੀਆ, ਸਟੀਫਨ ਕਾਲਾ ਚੇਅਰਮੈਨ ਬਲਾਕ ਨਡਾਲਾ, ਪੀਤਮ ਸਿੰਘ ਚੀਮਾਂ, ਡਾ ਅਜਮੇਰ ਸਿੰਘ ਸਰਪੰਚ ਨੰਗਲ ਲੁਬਾਣਾ, ਹਰਜਗੀਰ ਸਿੰਘ ਨੰਗਲ ਲੁਬਾਣਾ, ਅਮਰੀਕ ਸਿੰਘ ਮਿਆਣੀ ਆਦਿ ਹਾਜ਼ਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?