ਕਰਤਾਰਪੁਰ 18 ਸਤੰਬਰ (ਭੁਪਿੰਦਰ ਸਿੰਘ ਮਾਹੀ): ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਵੱਲੋਂ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਵਾਲਿਆਂ ਦੀ ਦੇਖ ਰੇਖ ਵਿੱਚ ਮਨੁੱਖਤਾ ਦੇ ਭਲੇ ਲਈ ਵੱਖ ਵੱਖ ਪਿੰਡਾਂ ਵਿੱਚ ਹਰੇਕ ਸ਼ਨਿੱਚਰਵਾਰ ਮੁਫਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਜਿਸ ਦੇ ਚਲਦਿਆਂ ਇਸ ਲੜੀ ਦੇ ਤਹਿਤ ਇਹ ਚੌਥਾ ਮੁਫਤ ਮੈਡੀਕਲ ਕੈਂਪ ਸਰਕਾਰੀ ਸੀ.ਸੈਕੰ.ਸਕੂਲ ਪਿੰਡ ਮੁਸਤਾਪੁਰ ਵਿਖੇ ਪ੍ਰਵਾਸੀ ਭਾਰਤੀ ਸ.ਬਲਦੇਵ ਸਿੰਘ ਫੁੱਲ ਯੂ ਕੇ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ। ਜਿਸ ਦਾ ਉਦਘਾਟਨ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਵਾਲਿਆਂ ਵੱਲੋਂ ਕੀਤਾ ਗਿਆ। ਇਸ ਕੈਂਪ ਵਿੱਚ ਵਿਸ਼ੇਸ਼ ਤੋਰ ਤੇ ਯੂ ਕੇ ਤੋਂ ਬਲਦੇਵ ਸਿੰਘ ਫੁੱਲ, ਇਸ਼ਟਮੀਤ ਸਿੰਘ ਫੁੱਲ, ਤਰਣਦੀਪ ਸਿੰਘ ਫੁੱਲ, ਅਮਨਦੀਪ ਸਿੰਘ ਆਦਿ ਵਿਸ਼ੇਸ਼ ਤੋਰ ਤੇ ਪੁੱਜੇ। ਇਸ ਮੌਕੇ ਮਾਹਿਰ ਡਾਕਟਰਾਂ ਦੀ ਟੀਮ ਵਿੱਚ ਡਾ. ਅਮ੍ਰਿਤ ਸ਼ਰਮਾ, ਡਾ. ਹਰੀਸ਼, ਡਾ. ਅਮਿਤਾ, ਡਾ. ਅਨਿਲ ਤੋਂ ਇਲਾਵਾ ਗੁਰਪ੍ਰੀਤ ਕੌਰ ਮੈਨੇਜਰ, ਜਸਵਿੰਦਰ, ਅਰਸ਼ ਅਤੇ ਗਗਨ ਪਾਲ ਸਟਾਫ ਵੱਲੋਂ ਕਰੀਬ 300 ਮਰੀਜਾਂ ਦਾ ਚੈਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਕਈ ਤਰਾਂ ਦੇ ਮੁਫਤ ਟੈਸਟ ਕੀਤੇ ਗਏ। ਇਸ ਕੈਂਪ ਵਿੱਚ ਅੱਖਾਂ, ਦੰਦ, ਸ਼ੂਗਰ ਅਤੇ ਹੋਰ ਵੱਖ ਵੱਖ ਤਰਾਂ ਦੀਆਂ ਬਿਮਾਰੀਆਂ ਤੋਂ ਪੀੜਿਤ ਲੋਕਾਂ ਨੇ ਇਸ ਮੈਡੀਕਲ ਕੈਂਪ ਦਾ ਖੂਬ ਲਾਭ ਉਠਾਇਆ। ਇਸ਼ ਮੌਕੇ ਵਿਸ਼ੇਸ਼ ਤੋਰ ਤੇ ਪੁੱਜੇ ਰਿਟਾ. ਏ ਆਈ ਜੀ ਸ਼. ਕੁਲਵਿੰਦਰ ਸਿੰਘ ਥਿਆੜਾ, ਡੀ ਐਸ ਪੀ ਗੁਰਮੁੱਖ ਸਿੰਘ, ਮੈਡਮ ਸੰਤੋਸ਼ ਕੁਮਾਰੀ, ਕਰਮਪਾਲ ਸਿੰਘ ਢਿੱਲੋਂ, ਮਸ਼ਹੂਰ ਕਮੇਡੀਅਨ ਹਰਬੀ ਸੰਘਾ, ਦਲਵਿੰਦਰ ਦਿਆਲਪੁਰੀ, ਹਰੀਸ਼ ਚੰਦਰ ਦੂਰਦਰਸ਼ਨ ਕੇਂਦਰ, ਸੁਖਵਿੰਦਰ ਸਿੰਘ ਸੁੱਖਾ ਸਰਪੰਚ ਪਿੰਡ ਖੁਸਰੋਪੁਰ, ਪ੍ਰੋ. ਸੁਖਦੇਵ ਸਿੰਘ ਰੰਧਾਵਾ, ਮਾਸਟਰ ਅਮਰੀਕ ਸਿੰਘ, ਜਗਨ ਨਾਥ, ਭੁਪਿੰਦਰ ਸਿੰਘ ਮਾਹੀ ਆਦਿ ਅਤੇ ਸਕੂਲ ਪ੍ਰਿੰਸੀਪਲ ਆਸ਼ਾ ਰਾਣੀ ਦਾ ਪ੍ਰਬੰਧਕਾਂ ਵੱਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਵਾਲਿਆਂ ਨੇ ਕਿਹਾ ਕਿ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਵੱਲੋਂ ਇਹ ਮੁਫਤ ਮੈਡੀਕਲ ਕੈਂਪ ਦੀ ਲੜੀ ਦਾ ਚੌਥਾ ਕੈਂਪ ਪਿੰਡ ਮੁਸਤਾਪੁਰ ਵਿਖੇ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਪਿੰਡ ਭਤੀਜਾ, ਪਿੰਡ ਬਿਆਸ ਤੇ ਪਿੰਡ ਕਰਾੜੀ ਵਿੱਚ ਇਹ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਇਹ ਕੈਂਪ ਸ. ਬਲਦੇਵ ਸਿੰਘ ਫੁੱਲ ਯੂ ਕੇ ਵਾਲਿਆਂ ਦੇ ਪਰਿਵਾਰ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ ਹੈ। ਇਸ ਕੈਂਪ ਦੌਰਾਨ ਗੁਰੂ ਕੇ ਲੰਗਰਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਫੁੱਲ, ਮੌਜੂਦਾ ਸਰਪੰਚ ਸਨਦੀਪ ਕੌਰ, ਸਨਦੀਪ ਸਿੰਘ ਸਰਪੰਚ ਪਤੀ, ਗੁਰਦਾਵਰ ਸਿੰਘ, ਜਸਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।