ਭੋਗਪੁਰ 18 ਸਤੰਬਰ (ਸੁਖਵਿੰਦਰ ਜੰਡੀਰ ) ਆਮ ਆਦਮੀ ਪਾਰਟੀ ਭੋਗਪੁਰ ਦੀ ਖਾਸ ਬੈਠਕ ਜੀਤ ਲਾਲ ਭੱਟੀ ਜਿਲਾ ਜੁਆਇੰਟ ਸੈਕਟਰੀ ਅਤੇ ਗੁਰਵਿੰਦਰ ਸਿੰਘ ਸੱਗਰਾਂਵਾਲੀ ਸਟੇਟ ਜੁਆਇੰਟ ਸੈਕਟਰੀ ਦੀ ਅਗਵਾਈ ਹੇਠ ਹੋਈ, ਇਸ ਮੌਕੇ ਤੇ ਜੀਤ ਅਤੇ ਗੁਰਵਿੰਦਰ ਸਿੰਘ ਸਗਰਾਵਾਲੀ ਵੱਲੋਂ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਚੁਣੇ ਗਏ, ਜਿਸ ਵਿਚ ਕਾਂਤਾ ਰਾਣੀ ਨੂੰ ਹਲਕਾ ਸਹਾਇਕ ਚੁਣਿਆ ਗਿਆ। ਇਸ ਮੌਕੇ ਤੇ ਚੁਣੇ ਹੋਏ ਵਰਕਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ, ਜਾਣਕਾਰੀ ਦਿੰਦੇ ਹੋਏ ਜੀਤ ਲਾਲ ਭੱਟੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਹਲਕਾ ਆਦਮਪੁਰ 2022 ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਪਿੰਡਾਂ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।ਗੁਰਵਿੰਦਰ ਸਿੰਘ ਸੱਗਰਾਂਵਾਲੀ ਅਤੇ ਜੀਤ ਲਾਲ ਭੱਟੀ ਨੇ ਕਿਹਾ ਕੀ ਸੂਬਾ ਪੰਜਾਬ ਦੇ ਲੋਕ ਜੋ ਕਿ ਕਿਸਾਨ ਵਿਰੋਧੀ ਸਰਕਾਰਾਂ ਵੱਲੋਂ ਖੇਡੀਆਂ ਜਾ ਰਹੀਆਂ ਸਿਆਸਤਾਂ ਤੋਂ ਜਾਣੂ ਹੋ ਚੁੱਕੇ । ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੈਅ ਹੈ ਅਤੇ ਇਸ ਵਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਭਾਰੀ ਮਾਤਰਾ ਦੇ ਵਿੱਚ ਜਿੱਤ ਜਿੱਤ ਹਾਂਸਲ ਕਰੇਗੀ