ਭੋਗਪੁਰ 18 ਸਤੰਬਰ (ਸੁਖਵਿੰਦਰ ਜੰਡੀਰ ) ਭੋਗਪੁਰ ਨਜ਼ਦੀਕ ਪਿੰਡ ਡੱਲੀ ਸਥਿਤ ਗੁਰਦੁਆਰਾ ਬਾਬਾ ਬੱਦੋਆਣਾ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ । ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਜੀ ਵਡਾਲਾ ( ਪੂਰਬੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ,ਅੰਮ੍ਰਿਤਸਰ ) ਅਤੇ ਭਾਈ ਜੋਰਾਵਰ ਸਿੰਘ ਡੱਲੀ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਖੂਬ ਨਿਹਾਲ ਕੀਤਾ। ਗਿਆਨੀ ਮਾਨ ਸਿੰਘ ਜੀ( ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ) ਨੇ ਗੁਰੂ ਅਮਰਦਾਸ ਜੀ ਦੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।ਇਸ ਮੌਕੇ ਤੇ ਪ੍ਰਧਾਨ ਸਰਵਣ ਸਿੰਘ ਨੇ ਉਮਰਦਰਾਜ਼ ਬਜ਼ੁਰਗਾਂ ਨੂੰ ਸਨਮਾਨਿਤ ਕੀਤਾ । ਜਿਸ ਵਿੱਚ ਕਾਬਲ ਸਿੰਘ, ਮਾਸਟਰ ਸ਼ਿਵ ਸਿੰਘ, ਕੈਪਟਨ ਰੂਪ ਸਿੰਘ, ਕੈਪਟਨ ਗੋਪਾਲ ਸਿੰਘ ਸਰੂਪ ਸਿੰਘ ,ਉਜਾਗਰ ਸਿੰਘ ,ਚੌਧਰੀ ਲਾਲ ਸਿੰਘ ,ਸਰਦਾਰ ਮਹਿੰਦਰ ਸਿੰਘ ਦਸਮੇਸ਼ ਪੈਲੇਸ ,ਸਰਦਾਰ ਕੇਸਰ ਸਿੰਘ ਸ਼ਾਮਲ ਸਨ । ਇਸ ਵਿੱਚ ਸੈਣੀ ਭਲਾਈ ਬੋਰਡ ਦੇ ਡਾਇਰੈਕਟਰ ਭੁਪਿੰਦਰ ਸਿੰਘ ਸੈਣੀ , ਕਮਲਜੀਤ ਸਿੰਘ ਡੱਲੀ, ਇਕਬਾਲ ਸਿੰਘ , ਬਾਬਾ ਸੁੱਚਾ ਸਿੰਘ ਹੈੱਡ ਗ੍ਰੰਥੀ, ਗੁਰਜਸਪਾਲ ਸਿੰਘ ਗੁਰਦੇਵ ਸਿੰਘ ਰਾਣਾ , ਮਾਸਟਰ ਉਂਕਾਰ ਸਿੰਘ , ਸਤਵਿੰਦਰ ਸਿੰਘ ਖਾਲਸਾ ,ਪਰਮਜੀਤ ਸਿੰਘ , ਹਰਵਿੰਦਰ ਸਿੰਘ ਸੋਢੀ ਚੌਧਰੀ , ਹਰਪ੍ਰੀਤ ਸਿੰਘ , ਸੰਦੀਪ ਸਿੰਘ ,ਮਾਸਟਰ ਭੁਪਿੰਦਰ ਸਿੰਘ ਅਤੇ ਜਰਨੈਲ ਸਿੰਘ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ