ਭੁਲੱਥ 29 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ )ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਘਰ ਘਰ ਅੰਦਰ ਧਰਮਸਾਲ ਲਹਿਰ ਦੇ ਤਹਿਤ ਧਰਮ ਪ੍ਰਚਾਰ ਦੀਆਂ ਗਤੀਵਿਧੀਆਂ ਨੂੰ ਸ਼ੁਰੂ ਕੀਤਾ ਗਿਆ ਹੈ ਜੋ ਕਿ ਪੂਰੇ ਪੰਜਾਬ ਚ ਹੋਰ ਜਿੱਥੇ ਵੀ ਮਿਸ਼ਨ ਚੱਲ ਰਹੇ ਹਨ ਹਰ ਥਾਂ ਤੇ ਪ੍ਰਚਾਰਕ ਕਵੀਸ਼ਰ ਢਾਡੀ ਸਾਹਿਬਾਨ ਘਰ ਘਰ ਜਾ ਕੇ ਗੁਰਮਤਿ ਦਾ ਲਿਟਰੇਚਰ ਵੰਡ ਰਹੇ ਹਨ ਬੱਚਿਆਂ ਦੀਆਂ ਅਤੇ ਸੰਗਤ ਦੀਆਂ ਕਲਾਸਾਂ ਲਗਾ ਕੇ ਗੁਰਬਾਣੀ ਦੀ ਸੰਥਿਆ ਦੇ ਰਹੇ ਹਨ ਅਤੇ ਗੁਰਮਤਿ ਸਮਾਗਮ ਕਰ ਰਹੇ ਹਨ ।ਇਸੇ ਹੀ ਲੜੀ ਦੇ ਤਹਿਤ ਹਲਕਾ ਭੁਲੱਥ ਵਿਖੇ ਪ੍ਰਚਾਰ ਵਹੀਰ ਕੰਮ ਕਰ ਰਹੀ ਹੈ ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਚਾਰਕ ਬੀਬੀ ਸਰਬਜੀਤ ਕੌਰ ਆਨੰਦਪੁਰੀ,ਕਵੀਸ਼ਰ ਗਿਆਨੀ ਸਤਨਾਮ ਸਿੰਘ ਵੱਲੋਂ ਵਾਲੀਆ ਅਤੇ ਗਿਆਨੀ ਮਨਜੀਤ ਸਿੰਘ ਕਾਲਾ ਗੁਰਾਇਆ ਨੇ ਨਜ਼ਰਾਨਾ ਨਿਊਜ਼ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਿਕਾਰਯੋਗ ਬੀਬੀ ਜਗੀਰ ਕੌਰ ਜੀ ਦੇ ਨਿਰਦੇਸ਼ਾਂ ਤੇ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਰਦਾਰ ਸਿਮਰਜੀਤ ਸਿੰਘ ਦੇ ਦੇਖ ਰੇਖ ਹੇਠ ਚੱਲ ਰਹੀ ਇਸ ਲਹਿਰ ਦੇ ਤਹਿਤ ਹਲਕਾ ਭੁਲੱਥ ਦੇ ਪਿੰਡ ਕਮਰਾਵਾਂ,ਬਿੱਲਪੁਰ ਦਮੂਲੀਆਂ ਆਦਿ ਵਿਖੇ ਗੁਰਮਤਿ ਲਿਟਰੇਚਰ ਵੰਡਣਾ ਅਤੇ ਗੁਰਮਤਿ ਕਲਾਸਾਂ ਤੋਂ ਉਪਰੰਤ ਹੋਣ ਭੁਲੱਥ ਗਰਬੀ ਵਿਖੇ ਸਮਾਗਮ ਚੱਲ ਰਹੇ ਹਨ ਜਿਨ੍ਹਾਂ ਦੀ ਸਮਾਧ ਤੇ 30 ਸਤੰਬਰ ਨੂੰ ਹੋਵੇਗੀ ! ਇਸ ਦੌਰਾਨ ਉਪਰੋਕਤ ਪਿੰਡਾਂ ਵਿੱਚ ਘਰ ਘਰ ਅੰਦਰ ਗੁਰਮਤਿ ਲਿਟਰੇਚਰ ਵੰਡਿਆ ਗਿਆ ਗੁਰਮਤਿ ਕਲਾਸਾਂ ਲਗਾਈਆਂ ਗਈਆਂ ਗੁਰਮਤਿ ਸਮਾਗਮ ਕੀਤੇ ਗਏ ਅਤੇ ਵੱਖ ਵੱਖ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਅਧਿਆਪਕਾਂ ਨੂੰ ਇਸ ਲਹਿਰ ਦੀ ਜਾਣਕਾਰੀ ਦਿੱਤੀ ਗਈ ਅਤੇ ਗੁਰਮਤਿ ਲਿਟਰੇਚਰ ਦਿੱਤਾ ਗਿਆ ਪਤਿਤਪੁਣੇ ਤੋਂ ਹਟਾ ਕੇ ਸਾਬਤ ਸੂਰਤ ਹੋਣ ਦੀ ਪ੍ਰੇਰਨਾ ਕੀਤੀ ਗਈ ।ਪ੍ਰਚਾਰਕ ਸਾਹਿਬਾਨ ਨੇ ਦੱਸਿਆ ਇਨ੍ਹਾਂ ਸਮਾਗਮਾਂ ਦੇ ਵਿਚ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਵੱਲੋਂ ਵੱਧ ਤੋਂ ਵੱਧ ਸਹਿਯੋਗ ਦਿੱਤਾ ਗਿਆ ।ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਖਾਲਸਾ, ਜਨਰਲ ਸੈਕਟਰੀ ਸਰਦਾਰ ਗੁਰਭੇਜ ਸਿੰਘ ਆਨੰਦਪੁਰੀ, ਸੀਨੀਅਰ ਮੀਤ ਪ੍ਰਧਾਨ ਭਾਈ ਕਸ਼ਮੀਰ ਸਿੰਘ ਜੀ, ਖ਼ਜ਼ਾਨਚੀ ਭਾਈ ਰਣਜੀਤ ਸਿੰਘ ਜੀ,ਸਹਾਇਕ ਖਜ਼ਾਨਚੀ ਭਾਈ ਸੁਰਿੰਦਰ ਸਿੰਘ ਕਮਰਾਏ, ਮੀਤ ਪ੍ਰਧਾਨ ਭਾਈ ਕੁਲਵੰਤ ਸਿੰਘ ਜੀ,ਅਤੇ ਹੋਰ ਮੈਂਬਰ ਸਾਹਿਬਾਨ ਨੇ ਇਸ ਧਰਮ ਪ੍ਰਚਾਰ ਲਹਿਰ ਦੀ ਸ਼ਲਾਘਾ ਕਰਦਿਆਂ ਹੋਇਆਂ ਸਤਿਕਾਰਯੋਗ ਬੀਬੀ ਜਗੀਰ ਕੌਰ ਜੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਉਪਰਾਲੇ ਦੇ ਲਈ ਧੰਨਵਾਦ ਕਰਦਿਆਂ ਹੋਇਆਂ ਸਭਾ ਵੱਲੋਂ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਸਭਾ ਦੇ ਮੈਂਬਰ ਸਾਹਿਬਾਨ ਪ੍ਰਚਾਰਕ ਸਾਹਿਬਾਨ ਦੇ ਨਾਲ ਸਹਿਯੋਗ ਕਰ ਰਹੇ ਹਨ ।ਧਰਮ ਪ੍ਰਚਾਰ ਕਮੇਟੀ ਦੀ ਟੀਮ ਦੇ ਮੈਂਬਰ ਸਾਹਿਬਾਨ ਨੇ ਦੱਸਿਆ ਕਿ ਸਾਰੀਆਂ ਹੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵੱਲੋਂ ਅਤੇ ਸੰਗਤ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ ਅਤੇ ਧਰਮ ਪ੍ਰਚਾਰ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ
Author: Gurbhej Singh Anandpuri
ਮੁੱਖ ਸੰਪਾਦਕ