ਪਠਾਨਕੋਟ 29 ਸਤੰਬਰ( ਸੁਖਵਿੰਦਰ ਜੰਡੀਰ ) ਰਣਜੀਤ ਸਾਗਰ ਡੈਮ ਕਰਮਚਾਰੀ ਦਲ ਪੰਜਾਬ ਦੀ ਖਾਸ ਬੈਠਿਕ ਸਲਵਿੰਦਰ ਸਿੰਘ ਲਾਧੂਪੁਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਕੀਤੀ ਗਈ, ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਕਤ ਸੂਬੇ ਦੇ ਵਿੱਚ ਜੋ ਨਮੇਂ ਮੁੱਖ ਮੰਤਰੀ ਚਰਨਜੀਤ ਚੰਨੀ ਬੈਠੇ ਹਨ ਉਨ੍ਹਾਂ ਤੋਂ ਸਾਨੂੰ ਬਹੁਤ ਆਸਾਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਰਮਚਾਰੀਆਂ ਦੀ ਪੇ ਕਮਿਸ਼ਨ ਰਿਪੋਰਟ ਨੂੰ ਜਲਦ ਲਾਗੂ ਕਰਨ, ਮੁਲਾਜ਼ਮਾਂ ਦੀ ਡੀਏ ਕਿਸ਼ਤ,ਉਨ੍ਹਾਂ ਕਿਹਾ ਕੇ ਮੁਲਾਜਮ ਸਰਕਾਰ ਦੀ ਰੀੜ੍ਹ ਦੀ ਹੱਡੀ ਵਾਂਗ ਹੁੰਦੇ ਹਨ। ਜਿਨਾਂ ਉਪਰ ਬਹੁਤ ਹੀ ਜ਼ਿਮੇਂਦਾਰੀਆਂ ਸੌਂਪੀਆਂ ਗਈਆਂ ਹੁੰਦੀਆਂ ਹਨ, ਉਨ੍ਹਾਂ ਕਿਹਾ ਸਰਕਾਰਾਂ ਵੱਲੋਂ ਮੁਲਾਜ਼ਮਾਂ ਨੂੰ ਬਹੁਤ ਹੀ ਹਿਰਾਸਮੈਂਟ ਕੀਤਾ ਜਾ ਰਿਹਾ ਹੈ। ਸਾਡੇ ਨਵੇਂ ਮੁੱਖ ਮੰਤਰੀ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦੇਣ।ਇਸ ਮੌਕੇ ਤੇ ਦਰਸ਼ਨ ਸਿੰਘ ਸੰਧੂ ਨੇ ਸੈਂਟਰ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਜਲਦ ਤੋਂ ਜਲਦ ਕਾਲੇ ਕਾਨੂੰਨਾਂ ਨੂੰ ਰੱਦ ਕਰੇ, ਉਨ੍ਹਾਂ ਕਿਹਾ ਮੋਦੀ ਸਰਕਾਰ ਨੇ 27 ਸਤੰਬਰ ਦੇ ਧਰਨੇ ਨੂੰ ਦੇਖ ਲਿਆ ਹੈ ਕਿ ਭਾਰਤ ਦਾ ਹਰੇਕ ਨਾਗਰਿਕ ਕਿਸਾਨਾਂ ਦੇ ਨਾਲ ਹੈ ਅਤੇ ਭਾਰਤ ਬੰਦ ਦਾ ਸੱਦੇ ਨੇ ਮੋਦੀ ਸਰਕਾਰ ਨੂੰ ਦੱਸ ਦਿੱਤਾ ਹੈ ਕੇ ਸਾਰਾ ਦੇਸ਼ ਕਿਸਾਨ- ਮਜ਼ਦੂਰਾਂ ਦੇ ਨਾਲ ਖੜਾ ਹੈ, ਉਨ੍ਹਾਂ ਕਿਹਾ ਕੇ ਮੋਦੀ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਕਰੇ। ਸਲਵਿੰਦਰ ਸਿੰਘ ਲਾਧੂਪੁਰ ਪ੍ਰਧਾਨ ਨੇ ਇਹ ਵੀ ਕਿਹਾ ਕਿ ਕਿਸਾਨ ਜਾਂ ਮੁਲਾਜ਼ਮਾਂ ਦਾ ਕੋਈ ਸ਼ੌਕ ਨਹੀਂ ਹੈ ਕਿ ਉਹ ਧਰਨਿਆਂ ਤੇ ਬੈਠਣ ਜਾਂ ਕੰਮਕਾਜ ਬੰਦ ਕਰਨ ਇਹ ਸਰਕਾਰਾਂ ਆਪ ਕਰਵਾਉਂਦੀਆਂ ਹਨ ਸਾਡੀ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਸਾਡੇ ਹੱਕ ਨਹੀਂ ਦਿੱਤੇ ਜਾਂਦੇ , ਇਸ ਮੌਕੇ ਤੇ ਸਲਵਿੰਦਰ ਸਿੰਘ ਲਾਧੂਪੁਰੀਆਂ ਜ਼ਿਲ੍ਹਾ ਪ੍ਰਧਾਨ, ਦਰਸ਼ਨ ਸਿੰਘ ਸੰਧੂ ਮੀਤ ਪ੍ਰਧਾਨ,ਸੁਲੱਖਣ ਸਿੰਘ ਸੰਧੂ ਮੀਤ ਪ੍ਰਧਾਨ, ਗੁਰਿੰਦਰ ਸਿੰਘ ਰੰਧਾਵਾ,ਨਿਸ਼ਾਨ ਸਿੰਘ ਭਿੰਡਰ ਜਨਰਲ ਸਕੱਤਰ,ਮਨਜੀਤ ਸਿੰਘ ਪਾੜਾ ਆਦਿ ਸ਼ਾਮਲ ਸਨ।
Author: Gurbhej Singh Anandpuri
ਮੁੱਖ ਸੰਪਾਦਕ