ਪਿੰਡ ਖੱਸਣ ਦੇ ਸਾਬਕਾ ਸਰਪੰਚ ਅਤੇ ਲੈਂਡ ਮਾਰਗੇਜ ਬੈਂਕ ਦੇ ਸਾਬਕਾ ਚੇਅਰਮੈਨ ਸਰਦਾਰ ਦਰਸ਼ਨ ਸਿੰਘ ਜੀ ਚੀਮਾ ਜੋ ਕਿ ਪਿਛਲੇ ਦਿਨੀਂ ਅਮਰੀਕਾ ਵਿੱਚ ਸਵਰਗਵਾਸ ਹੋ ਗਏ ਸਨ ।ਉਨ੍ਹਾਂ ਦੇ ਅੰਤਮ ਅਰਦਾਸ ਅੱਜ ਗੁਰਦੁਆਰਾ ਗੁਰੂ ਨਾਨਕ ਨਿਵਾਸ ਪਿੰਡ ਖੱਸਣ ਤਹਿਸੀਲ ਭੁਲੱਥ ਜ਼ਿਲ੍ਹਾ ਕਪੂਰਥਲਾ ਵਿਖੇ ਹੋ ਰਹੀ ਹੈ ।ਪਿੰਡ ਦੇ ਸਾਬਕਾ ਸਰਪੰਚ ਡਾ ਨਰਿੰਦਰ ਸਿੰਘ ਕੰਗ ਨੇ ਉਨ੍ਹਾਂ ਦੀ ਬਹੁਪੱਖੀ ਸ਼ਖਸ਼ੀਅਤ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਪਾਕਿਸਤਾਨ ਦੇ ਪਿੰਡ ਗੋੰਦ ਕੇ ਜ਼ਿਲ੍ਹਾ ਸਿਆਲਕੋਟ ਉਨੀ ਸੌ ਸੰਤਾਲੀ ਵਿਚ ਉਨ੍ਹਾਂ ਦਾ ਪਰਿਵਾਰ ਪਿੰਡ ਖੱਸਣ ਵਿਖੇ ਆ ਕੇ ਵੱਸਿਆ । ਚੌਵੀ ਸਾਲ ਦੀ ਉਮਰ ਵਿਚ ਦਸੰਬਰ ਉੱਨੀ ਸੌ ਉਨਾਹਠ ਵਿਚ ਉਨ੍ਹਾਂ ਨੇ ਪਿੰਡ ਦੀ ਸਰਪੰਚੀ ਸੰਭਾਲੀ ।ਇਸ ਤੋਂ ਇਲਾਵਾ ਪਿੰਡ ਰਾਜਪੁਰ ਹੁਸੇਵਾਲ ਸ਼ੇਰੂਵਾਲ ਤਲਵੰਡੀ ਪੁਰਦਲ ਅਤੇ ਪਿੰਡ ਖੱਸਣ ਇਨ੍ਹਾਂ ਪੰਜ ਪਿੰਡਾਂ ਦੇ ਉਹ ਲਗਾਤਾਰ ਉਨੀ ਸੌ ਬਹੱਤਰ ਤਕ ਸਰਪੰਚ ਰਹੇ ।ਇਸ ਦੌਰਾਨ ਇਸ ਸਾਰੇ ਇਲਾਕੇ ਦਾ ਉਨ੍ਹਾਂ ਨੇ ਬਹੁਪੱਖੀ ਵਿਕਾਸ ਕਰਵਾਇਆ । ਉਨ੍ਹਾਂ ਦੇ ਕੰਮ ਕਾਰ ਦੀ ਖਾਸੀਅਤ ਇਹ ਸੀ ਕਿ ਹਰ ਇੱਕ ਦੇ ਨਾਲ ਬਹੁਤ ਹੀ ਮਿਲਾਪੜੇ ਸੁਭਾਅ ਦੇ ਨਾਲ ਪੇਸ਼ ਆਉਂਦੇ ਬਿਨਾਂ ਵਿਤਕਰੇ ਤੋਂ ਹਰ ਇੱਕ ਦੇ ਕੰਮਕਾਰ ਦੇ ਵਿੱਚ ਜਿੱਥੋਂ ਤੱਕ ਹੋ ਸਕਦਾ ਮੱਦਦ ਕਰਦੇ ਕਦੇ ਵੀ ਉਨ੍ਹਾਂ ਨੇ ਕਿਸੇ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ।ਉਨੀ ਸੌ ਤਰੱਨਵੇ ਤੱਕ ਲਗਾਤਾਰ ਪਿੰਡ ਖੱਸਣ ਦੇ ਸਰਪੰਚ ਰਹੇ ਅਤੇ ਪਿੰਡਾਂ ਦਾ ਬਹੁਪੱਖੀ ਵਿਕਾਸ ਕਰਵਾਇਆ । ਉਨੀ ਦੋ ਸੌ ਤਰੱਨਵੇ ਵਿੱਚ ਉਹ ਬਲਾਕ ਸੰਮਤੀ ਮੈਂਬਰ ਬਣੇ । ਅਤੇ ਇਸ ਦੌਰਾਨ ਹੀ ਉਹ ਲੈਂਡ ਮਾਰਗ ਮਾਰਡਗੇਜ਼ ਬੈਂਕ ਕਪੂਰਥਲਾ ਦੇ ਚੇਅਰਮੈਨ ਵੀ ਰਹੇ ।ਉਨ੍ਹਾਂ ਨੇ ਇਸ ਦੌਰਾਨ ਇਸ ਇਲਾਕੇ ਦੇ ਵਿੱਚ ਹਰ ਤਰ੍ਹਾਂ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋ ਕੇ ਇਲਾਕੇ ਦੀ ਸੇਵਾ ਕੀਤੀ ।ਉਨ੍ਹਾਂ ਦੇ ਬੱਚੇ ਵਿਦੇਸ਼ਾਂ ਵਿਚ ਸਾਰਾ ਪਰਿਵਾਰ ਸੈਟਲਡ ਹੈ । ਹੁਣ ਉਹ ਵੀ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿਚ ਆਪਣੇ ਪਰਿਵਾਰ ਕੋਲ ਰਹਿ ਰਹੇ ਸਨ ਜਿੱਥੇ ਉਨ੍ਹਾਂ ਦੀ ਪਿਛਲੇ ਦਿਨੀਂ ਅਚਾਨਕ ਮੌਤ ਹੋ ਗਈ ।ਅੱਜ ਉਨ੍ਹਾਂ ਦੀ ਅੰਤਮ ਅਰਦਾਸ ਦੇ ਮੌਕੇ ਅਦਾਰਾ ਨਜ਼ਰਾਨਾ ਨਿਊਜ਼ ਵੱਲੋਂ ਅਸੀਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ।
Author: Gurbhej Singh Anandpuri
ਮੁੱਖ ਸੰਪਾਦਕ