29 Views
ਭੋਗਪੁਰ 1 ਅਕਤੂਬਰ (ਸੁਖਵਿੰਦਰ ਜੰਡੀਰ) ਗੁਰਦੁਆਰਾ ਸ੍ਰੀ ਕੂਟੀਆ ਸਾਹਿਬ ਕਾਲਾ ਬੱਕਰਾ 108 ਸ੍ਰੀ ਮਾਨ ਸੰਤ ਬਾਬਾ ਜਵਾਲਾ ਸਿੰਘ ਜੀ ਸੰੰਤ ਬਾਬਾ ਸਰਮੁਖ ਸਿੰਘ ਜੀ, ਸੰਤ ਬਾਬਾ ਰਾਮ ਸਿੰਘ ਜੀ, ਸੰਤ ਬਾਬਾ ਅਰਜਨ ਸਿੰਘ ਜੀ, ਸੰਤ ਬਾਬਾ ਵਰਿਆਮ ਸਿੰਘ ਜੀ, ਸੰਤ ਬਾਬਾ ਭਾਠ ਸਿੰਘ ਜੀ ਦੀ ਪਵਿੱਤਰ ਯਾਦ ਵਿਚ ਮਿਤੀ 1 ਨਵੰਬਰ ਤੋਂ 5 ਨਵੰਬਰ ਤੱਕ ਸਲਾਨਾ ਬਰਸੀ ਅਤੇ ਸੰਤ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਦੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਕਾਕਾ ਸਿੰਘ ਕਾਲਾ ਬੱਕਰਾ ਨੇ ਦੱਸਿਆ ਕਿ ਇਸ ਸਮਾਗਮ ਦੇ ਵਿਚ ਵੱਖ-ਵੱਖ ਰਾਗੀ ਕੀਰਤਨੀ ਜਥੇ ਅਤੇ ਮਹਾਂਪੁਰਸ਼ ਵੀ ਹਾਜਰੀਆਂ ਭਰਨਗੇ, ਗੁਰਦੁਆਰਾ ਕੁਟੀਆ ਸਾਹਿਬ ਕਾਲਾ ਬੱਕਰਾ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਹੈ ਕਿ ਸੰਗਤਾਂ ਵੱਧ ਤੋਂ ਵੱਧ ਗੁਰਦੁਆਰਾ ਕੁੱਟੀਆ ਸਾਹਿਬ ਕਾਲਾ ਬੱਕਰਾ ਵਿਖੇ ਪਹੁੰਚ ਕੇ ਹਾਜ਼ਰੀਆਂ ਭਰਨ ਅਤੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ
Author: Gurbhej Singh Anandpuri
ਮੁੱਖ ਸੰਪਾਦਕ