
ਖਾਲਸਾ ਪੰਥ ਵਿਚ ਬਾਬਾ ਬੰਦਾ ਸਿੰਘ ਜੀ ਦਾ ਅਦਬ ਸੰਤ ਜਰਨੈਲ ਸਿੰਘ ਜੀ ਵਰਗਾ ਕਿਉ ਨਹੀਂ ਸੀਸ ਤਲੀ ਉਪਰ ਧਰਨ ਵਾਲੇ ਮਹਾਨ ਯੋਧੇ ਬਾਬਾ ਦੀਪ ਸਿੰਘ ਜੀ ਵਰਗਾ ਕਿਉ ਨਹੀਂ।ਜੇ ਬਾਬਾ ਬੰਦਾ ਸਿੰਘ ਜੀ ਨਾ ਹੁੰਦਾ ਸਿਖ ਲਹਿਰ ਦਮ ਤੋੜ ਜਾਂਦੀ ਕਦੈ ਰਾਜ ਭਾਗ ਦੀ ਮਾਲਕ ਨਾ ਹੁੰਦੀ।ਰਾਜ ਭਾਗ ਦੇ ਸੁਪਨੇ ਪੰਥ ਦੀਆਂ ਅਖਾ ਵਿਚ ਬਾਬਾ ਬੰਦਾ ਸਿੰਘ ਜੀ ਨੇ ਵਸਾਏ।ਗੜੀ ਵਿਚ ਲਖਾਂ ਫੌਜਾਂ ਦਾ ਮੁਕਾਬਲਾ ਹਜਾਰ ਕੁ ਘਟ ਸਿਖਾਂ ਦੇ ਸਹਿਯੋਗ ਨਾਲ ਕੀਤਾ।ਸ਼ਹਾਦਤ ਆਪਣੇ ਪਰਿਵਾਰ ਸਮੇਤ ਦਿਤੀ।ਅਜ ਵੀ ਬਾਬਾ ਬੰਦਾ ਸਿੰਘ ਨੂੰ ਪੰਥਕ ਸੰਸਥਾਵਾਂ ਕਿੰਨੀਆਂ ਕੁ ਯਾਦ ਕਰਦੀਆਂ ਮਨਾਉਦੀਆ ਹਨ।ਗੁਰਦੁਆਰਿਆਂ ਵਿਚ ਸ਼ਹਾਦਤ ਬਿਲਕੁਲ ਨਹੀਂ ਮਨਾਈ ਜਾਂਦੀ।ਬਾਬਾ ਬੰਦਾ ਸਿੰਘ ਜੀ ਗੁਰੂ ਕਲਗੀਧਰ ਸਚੇ ਪਾਤਸ਼ਾਹ ਨੇ ਘੜਿਆ ਸੀ।ਗੁਰੂ ਲਈ ਸ਼ਹੀਦ ਹੋ ਗਿਆ ਆਪਣੇ ਪਰਿਵਾਰ ਸਮੇਤ।ਪਰ ਸਿਖਾਂ ਨੇ ਭੁਲਾ ਦਿਤਾ।ਇਸ ਵਰਗੀ ਵਡੀ ਦੇਣ ਵਿਸ਼ਵ ਵਿਚ ਕਿਸੇ ਯੋਧੇ ਦੀ ਨਹੀ ਜਿਸਨੇ ਮੂਗਲ ਸਾਮਰਾਜ ਦੇ ਇਤਿਹਾਸ ਦਾ ਪੁਠਾ ਚਕਾ ਘੁਮਾ ਦਿਤਾ। ਉਸਨੇ ਸਚੀ ਜਮਹੂਰੀਅਤ ਦਾ ਪਹਿਲਾ ਲੋਕ ਰਾਜ ਕਾਇਮ ਕੀਤਾ।ਅਜ ਅਠ ਜੂਨ ਹੈ ਬਾਬਾ ਜੀ ਦੀ ਸ਼ਹਾਦਤ ਦਾ ਦਿਹਾੜਾ। ਮੇਰੇ ਸੁਆਲ ਸ੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਦੇਸਾਂ ਵਿਦੇਸਾਂ ਦੇ ਸਿਖਾਂ ਤੇ ਗੁਰਦੁਆਰਿਆਂ ਦੀਆਂ ਪਰਬੰਧਕ ਕਮੇਟੀਆਂ ਨੂੰ ਵੀ ਹਨ। ਜੇਕਰ ਤੁਸੀਂ ਬਾਬਾ ਬੰਦਾ ਸਿੰਘ ਜੀ ਦੀ ਮਹਾਨਤਾ ਨੂੰ ਨਹੀਂ ਸਵੀਕਾਰਿਆ ਇਸਦਾ ਅਰਥ ਹੈ ਕਿ ਤੁਹਾਡੇ ਬੰਦਾ ਸਿੰਘ ਨੂੰ ਥਾਪੜਾ ਦੇਣ ਵਾਲੇ ਕਲਗੀਧਰ ਗੁਰੂ ਦਸ਼ਮੇਸ਼ ਪਾਤਸ਼ਾਹ ਉਪਰ ਕਿੰਤੂ ਹੈ।ਤੁਸੀਂ ਆਪਣੇ ਇਤਿਹਾਸ ਦੀਆਂ ਜੜਾਂ ਖੁਦ ਵਢ ਰਹੇ ਹੋ। balvinder Pal Singh prof