ਕਪੂਰਥਲਾ 2 ਜੁਲਾਈ -ਨਜ਼ਰਾਨਾ ਬਿਊਰੋ -ਬੀਤੇ ਦਿਨੀਂ ਚੰਡੀਗਡ਼੍ਹ ਵਿਖੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਲਈ ਜੋ 3 ਵੱਡੇ ਐਲਾਨ ਜਿਸ ਵਿੱਚ 300 ਯੂਨਿਟ ਤੱਕ ਬਿਜਲੀ ਮੁਆਫ਼ੀ, ਪੁਰਾਣੇ ਬਕਾਇਆ ਨੂੰ ਮੁਆਫ਼ ਕਰਕੇ ਕੱਟੇ ਹੋਏ ਕੁਨੈਕਸ਼ਨਾਂ ਨੂੰ ਵਾਪਸ ਬਹਾਲ ਕਰਨਾ ਤੇ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣਾ ਕੀਤੇ ਹਨ ਪੰਜਾਬ ਚ ਆਪ ਦੀ ਸਰਕਾਰ ਬਣਨ ਉਪਰੰਤ ਇਨ੍ਹਾਂ ਵਰਗੀਆਂ ਹੋਰ ਵੀ ਅਨੇਕਾਂ ਸਹੂਲਤਾਂ ਨਾਲ ਆਮ ਆਦਮੀ ਪਾਰਟੀ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਵੇਗੀ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਪ ਜ਼ਿਲਾ ਕਪੂਰਥਲਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਕੀਤਾ ਇੰਡੀਅਨ ਨੇ ਕਿਹਾ ਕਿ ਕੇਜਰੀਵਾਲ ਨੇ ਸਿਰਫ਼ ਅੈਲਾਨ ਨਹੀਂ ਕੀਤਾ ਨਾਲ ਇਹ ਕਿਹਾ ਕੈਪਟਨ ਦੇ ਵਾਅਦੇ ਨਹੀਂ ਕੇਜਰੀਵਾਲ ਦੀ ਗਾਰੰਟੀ ਹੈ ਜੱਗ ਜ਼ਾਹਿਰ ਹੈ ਕਿ ਕੇਜਰੀਵਾਲ ਕਹਿਣੀ ਕਥਨੀ ਦੇ ਪੂਰੇ ਅਤੇ ਈਮਾਨਦਾਰ ਨੇਤਾ ਹਨ ਇਨ੍ਹਾਂ ਸਹੂਲਤਾਂ ਦੇ ਐਲਾਨ ਨਾਲ ਕੇਜਰੀਵਾਲ ਨੇ ਜਾਤੀਵਾਦ ਭੇਦਭਾਵ ਨੂੰ ਮਿਟਾ ਸਾਰਿਆਂ ਨੂੰ ਬਰਾਬਰ ਕਰ ਦਿੱਤਾ ਹੈ ਇੰਡੀਅਨ ਨੇ ਕਿਹਾ ਕਿ ਇਨ੍ਹਾਂ ਐਲਾਨਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਬਿਜਲੀ ਬੰਬ ਨੇ ਸਾਰੇ ਰਾਜਨੀਤਿਕ ਦਲ ਹਿਲਾ ਕੇ ਰੱਖ ਦਿੱਤੇ ਹਨ ਅਤੇ ਸਾਰੀਆਂ ਰਵਾਇਤੀ ਪਾਰਟੀਆਂ ਦੀਆ ਨੀਂਦਾਂ ਉਡਾ ਦਿੱਤੀਆਂ ਹਨ ਅਤੇ ਵਿਰੋਧੀ ਪਾਰਟੀਆਂ ਬੁਖਲਾਹਟ ਚ ਉਲਟੀ ਸਿੱੱਧੀ ਬਿਆਨਬਾਜ਼ੀ ਕਰ ਰਹੀਆਂ ਹਨ ਉਨ੍ਹਾਂ ਕਿਹਾ ਕਿ ਆਪ ਪਾਰਟੀ ਵੱਲੋਂ 300 ਯੂਨਿਟ ਮਾਫ ਕਰਨ ਦਾ ਐਲਾਨ ਕੀਤਾ ਹੈ ਅਤੇ 300 ਤੋਂ ਉੱਪਰ ਵਾਲੇ ਯੂਨਿਟਾਂ ਦੇ ਹੀ ਬਿੱਲ ਦਾ ਭੁਗਤਾਨ ਕਰਨਾ ਪਵੇਗਾ ਵਿਰੋਧੀ ਪਾਰਟੀਆਂ ਵੱਲੋਂ ਫੈਲਾਈਆਂ ਜਾਣ ਵਾਲੀਆਂ ਅਫਵਾਹਾਂ ਤੋਂ ਲੋਕ ਸੁਚੇਤ ਰਹਿਣ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਖੁਸ਼ਹਾਲੀ ਦੀ ਚਾਬੀ ਹੁਣ ਤੁਹਾਡੇ ਆਪਣੇ ਹੱਥ ਚ ਹੈ ਅਤੇ 2022 ਦੀਆਂ ਚੋਣਾਂ ਚ ਹੰਭਲਾ ਮਾਰ ਰਵਾਇਤੀ ਪਾਰਟੀਆਂ ਦਾ ਬਾਈਕਾਟ ਕਰਕੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਆਪਣੇ ਯੋਗਦਾਨ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ।
Author: Gurbhej Singh Anandpuri
ਮੁੱਖ ਸੰਪਾਦਕ