Home » ਧਾਰਮਿਕ » ਰਵਾਇਤੀ ਸਿਆਸੀ ਪਾਰਟੀਆਂ ਤੋਂ ਬਾਦ ਹੁਣ ਆਪ ਨੇ ਵੀ ਕੀਤਾ ਪੰਜਾਬੀਆਂ ਤੇ ਸਿੱਖਾਂ ਨਾਲ ਧੋਖਾ – ਮਾਨ

ਰਵਾਇਤੀ ਸਿਆਸੀ ਪਾਰਟੀਆਂ ਤੋਂ ਬਾਦ ਹੁਣ ਆਪ ਨੇ ਵੀ ਕੀਤਾ ਪੰਜਾਬੀਆਂ ਤੇ ਸਿੱਖਾਂ ਨਾਲ ਧੋਖਾ – ਮਾਨ

50 Views

“ਕਾਲਰਾ ਵਿਖੇ ਭਾਈ ਪਰਮਜੀਤ ਸਿੰਘ, ਬਾਜ ਸਿੰਘ ਦੀ ਯਾਦ ਵਿਚ ਕਰਵਾਇਆ ਪੰਥਕ ਸਮਾਗਮ”

ਜਲੰਧਰ 18 ਅਪ੍ਰੈਲ ( ਮਨਪ੍ਰੀਤ ਕੌਰ ) ਰਵਾਇਤੀ ਪਾਰਟੀਆਂ ਤੋਂ ਬਾਦ ਪੰਜਾਬ ਵਿਚ ਨਵੀਂ ਚੁਣੀ ਸਰਕਾਰ ਆਮ ਆਦਮੀ ਪਾਰਟੀ ਨੇ ਵੀ ਹੁਣ ਪਹਿਲੀਆਂ ਸਿਆਸੀ ਪਾਰਟੀਆਂ ਵਾਂਗ ਪੰਜਾਬੀਆਂ ਅਤੇ ਖਾਸ ਕਰਕੇ ਸਿਖਾਂ ਨਾਲ ਧੋਖਾ ਕਰਨ ਦੀ ਰਵਾਇਤ ਨੂੰ ਜਾਰੀ ਰਖਿਆ ਹੈ। ਉਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਆਦਮਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਕਾਲਰਾ ਵਿਖੇ ਭਾਈ ਰੇਸ਼ਮ ਸਿੰਘ ਕੈਲੀਫੋਰਨੀਆ ਵਲੋਂ ਭਾਈ ਪਰਮਜੀਤ ਸਿੰਘ ਅਤੇ ਭਾਈ ਬਾਜ ਸਿੰਘ ਦੀ ਯਾਦ ਵਿਚ ਪਿੰਡ ਦੇ ਗੁਰਦੁਆਰਾ ਜੋਗੀਆਣਾ ਸਾਹਿਬ ਵਿਖੇ ਕਰਵਾਏ ਪੰਥਕ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਹੁੰਦੀਆਂ ਕਹੇ। ਉਹਨਾਂ ਦਸਿਆ ਕਿ ਆਪ ਸਰਕਾਰ ਨੇ ਪਹਿਲਾ ਧੋਖਾ ਸਿਖਾਂ ਨਾਲ ਭਾਈ ਦਵਿੰਦਰ ਸਿੰਘ ਭੁੱਲਰ ਦੀ ਬਣਦੀ ਰਿਹੈ ਵਾਲੀ ਫਾਈਲ ਨੂੰ ਰੋਕ ਕੇ ਕੀਤਾ ਅਤੇ ਦੂਸਰਾ ਧੋਖਾ ਪੰਜਾਬੀਆਂ ਨਾਲ ਰਾਜ ਸਭ ਲਈ ਪੂੰਜੀਪਤੀਆਂ ਨੂੰ ਮੌਕਾ ਦੇ ਕੇ ਪੰਜਾਬ ਵਿਚ ਬੈਠੇ ਅਤੇ ਪੰਜਾਬ ਦੀ ਗੱਲ ਕਰਨ ਵਾਲਿਆਂ ਨੂੰ ਅੱਖੋਂ ਪਰੋਖੇ ਕਰਕੇ ਕੀਤਾ ਹੈ। ਸਮਾਗਮ ਦੌਰਾਨ ਸ਼੍ਰੀ ਆਖੰਡ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਹਜ਼ੂਰੀ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਕਥਾ ਵਾਚਕ ਭਾਈ ਦਿਲਬਾਗ ਸਿੰਘ ਬਲ੍ਹੇਰ ਤਰਨ ਤਾਰਨ ਵਾਲਿਆਂ ਨੇ ਸਿੱਖ ਇਤਿਹਾਸ ਦੇ ਸ਼ਹੀਦਾਂ ਦੀ ਬਾਤ ਸੰਗਤਾਂ ਨਾਲ ਸਾਂਝੀ ਕਰਦਿਆਂ ਪਰਿਵਾਰ ਦੇ ਬਜ਼ੁਰਗ ਭਾਈ ਧਰਮ ਸਿੰਘ ਵਲੋਂ ਹਮੇਸ਼ਾਂ ਸਿੱਖ ਪੰਥ ਦੀ ਸੇਵਾ ਲਈ ਹਰ ਮੌਕੇ ਆਪਣੇ ਪੁੱਤਰਾਂ ਨੂੰ ਤਤਪਰ ਰਹਿਣ ਦੀ ਗੁੜਤੀ ਦਿਤੀ ਜੋ ਸਾਡੇ ਲਈ ਇਕ ਮਿਸਾਲ ਹੈ। ਪੰਥਕ ਸਮਾਗਮ ਨੂੰ ਭਾਈ ਨਾਰਾਇਣ ਸਿੰਘ ਚੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਹੁਣ ਭਾਰਤ ਦੇ ਇਲੈਕਸ਼ਨ ਢਾਂਚੇ ਦੀ ਬਜਾਏ ਸਿਲੈਕਸ਼ਨ ਢਾਂਚਾ ਹੋਂਦ ਵਿਚ ਲਿਆ ਕੇ ਖਾਲਸਾ ਰਾਜ ਦੀ ਸਥਾਪਨਾ ਵੱਲ ਕਦਮ ਵਧਾਉਣ ਦੀ ਲੋੜ ਹੈ ਕਿਉਂਕਿ ਸਿਮਰਨਜੀਤ ਸਿੰਘ ਮਾਨ ਦੀ ਸੋਚ ਤੇ ਨਜ਼ਰੀਏ ਅਨੁਸਾਰ ਆਪ ਵੀ ਈਵੀਐਮ ਸਕੈਮ ਦੀ ਦੇਣ ਹੈ ਨਾਂ ਕਿ ਲੋਕਾਂ ਵਲੋਂ ਚੁਣੀ ਲੋਕਾਂ ਦੀ ਸਰਕਾਰ। ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਇਕ ਝੰਡੇ ਹੇਠ ਇਕੱਠੇ ਹੋ ਪੰਥ ਨੂੰ ਸਮਰਪਿਤ ਹੋ ਸ਼ਬਦ ਗੁਰੂ ਦੇ ਲੜ ਲਗਨ ਪਵੇਗਾ। ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਭਾਈ ਪਰਮਜੀਤ ਸਿੰਘ ਸਿਆਟਲ ਅਤੇ ਭਾਈ ਬਾਜ ਸਿੰਘ ਸਾਬਕਾ ਸਰਪੰਚ ਕਾਲਰਾ ਵਲੋਂ ਕੌਮ ਦੀ ਸੇਵਾ ਦੇ ਵਿਚ ਆਪਣਾ ਬਣਦਾ ਯੋਗਦਾਨ ਪਾ ਇਸ ਸੰਸਾਰ ਤੋਂ ਜਾਣਾ ਸਾਡੇ ਲਈ ਇਕ ਮਾਰਗ ਦਰਸ਼ਨ ਹੈ।ਸੁਖਜੀਤ ਸਿੰਘ ਬਿੱਟੂ ਜ਼ਿਲਾ ਦਿਹਾਤੀ ਪ੍ਰਧਾਨ ਨੇ ਵੀ ਬਰਸੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਛੜਿਆਂ ਰੂਹਾਂ ਵਲੋਂ ਪੰਥ ਦੀ ਸੇਵਾ ਦੇ ਨਾਲ ਨਾਲ ਪਿੰਡ ਅਤੇ ਸਮਾਜਿਕ ਸੇਵਾਵਾਂ ਵਿਚ ਪਾਏ ਜਾਂਦੇ ਯੋਗਦਾਨ ਲਈ ਹਮੇਸ਼ਾਂ ਉਹਨਾਂ ਨੂੰ ਯਾਦ ਰਖਿਆ ਜਾਵੇਗਾ। ਸਟੇਜ ਸਕੱਤਰ ਦੀ ਸੇਵਾ ਪ੍ਰੋ ਹਰਬੰਸ ਸਿੰਘ ਨੇ ਨਿਭਾਈ। ਸਮਾਗਮ ਦੇ ਪ੍ਰਬੰਧਕ ਭਾਈ ਰੇਸ਼ਮ ਸਿੰਘ ਕੈਲੀਫੋਰਨੀਆ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਪੰਥ ਦੀ ਸੇਵਾ ਲਈ ਵਡੀਆਂ ਕੁਰਬਾਨੀਆਂ ਦੇਣ ਵਾਲੇ ਯੋਧਿਆਂ ਨੂੰ ਵਿਸ਼ੇਸ਼ ਤੋਰ ਤੇ ਸਮਮਾਨਿਤ ਕੀਤਾ। ਇਸ ਮੌਕੇ ਭਾਈ ਬਹਾਦਰ ਸਿੰਘ,ਭਾਈ ਮਲਕੀਤ ਸਿੰਘ,ਭਾਈ ਦਯਾ ਸਿੰਘ ਲਾਹੌਰੀਆ, ਗੁਰਨਾਮ ਸਿੰਘ ਸਿੰਗੜੀਵਾਲ, ਜਸਲੀਨ ਸਿੰਘ ਸਖੀਰਾ, ਗੁਰਸ਼ਰਨ ਸਿੰਘ ਸੰਧੂ, ਹਰਭਜਨ ਸਿੰਘ ਕਸ਼ਮੀਰੀ,ਚਰਨਜੀਤ ਸਿੰਘ ਬਹਾਨੀ, ਵਾਸਦੇਵ ਸਿੰਘ,ਜਸਪ੍ਰੀਤ ਸਿੰਘ, ਮਨਿੰਦਰ ਸਿੰਘ ਤਰਨਜੋਤ ਕੌਰ, ਰਣਵਿਜੈ ਸਿੰਘ ਡਮੁੰਡਾ ਅਤੇ ਹੋਰ ਹਾਜ਼ਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?